ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸ਼ੇਖ ਭੱਟੀ ਵਿੱਚ ਸਿੱਖਾਂ ਅਤੇ ਈਸਾਈਆਂ ਵਿਚਾਲੇ ਪਥਰਾਅ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਹੈ। ਝਗੜੇ ਦਾ ਮੁੱਖ ਕਾਰਨ ਪਿੰਡ ਨੂੰ ਆਈ ਗ੍ਰਾਂਟ ਦੱਸਿਆ ਜਾ ਰਿਹਾ ਹੈ। ਦਰਅਸਲ ਪਿੰਡ ਸ਼ੇਖ ਭੱਟੀ ਦੇ ਸਰਪੰਚ ਨੂੰ 2 ਲੱਖ ਦੀ ਗ੍ਰਾਂਟ ਆਈ ਸੀ, ਜਿਸ 'ਚੋਂ ਸਰਪੰਚ ਨੇ ਇੱਕ ਲੱਖ ਰੁਪਏ ਗੁਰੂਦੁਆਰਾ ਸਾਹਿਬ ਅਤੇ ਇੱਕ ਲੱਖ ਰੁਪਏ ਚਰਚ ਨੂੰ ਦੇ ਦਿੱਤੇ |